• Satinder Sartaj

    ਕਿਹੜੇ ਰਾਹਾਂ 'ਤੇ

Share
Font Size
ਕਿਹੜੇ ਰਾਹਾਂ ਤੇ ਖਿੱਚ ਕੇ ਲੈ ਆਇਆ, ਸੱਜਣ ਹੈ ਹੈਰਾਨੀ ਬੜੀ
ਦਿਲ ਨੇ ਡਰਦੇ ਜਿਹੇ ਗੀਤ ਗਾਇਆ, ਸੱਜਣ ਹੈ ਹੈਰਾਨੀ ਬੜੀ
 
ਨਾਲ਼ੇ ਖੁਸ਼ੀਆਂ ਤੇ ਨਾਲ਼ੇ ਫ਼ਿਕਰ ਵੀ ਬੜੇ, ਇਹ ਅਜਬ ਮੋੜ ਹੈ
ਰੂਹ ਤਾਂ ਕਰਦੀ ਏ ਜ਼ਿਕਰ ਵੀ ਬੜੇ, ਇਹ ਅਜਬ ਮੋੜ ਹੈ
ਐਸਾ ਅਹਿਸਾਸ ਪਹਿਲਾਂ ਨਹੀਂ ਆਇਆ, ਸੱਜਣ ਹੈ ਹੈਰਾਨੀ ਬੜੀ
 
ਹੁਣ ਕਸ਼ਿਸ਼ ਤੇ ਕਸ਼ਮਕਸ਼ ਬਰਾਬਰ ਤੇ ਨੇ, ਹੋਰ ਕੀ ਬੋਲੀਏ?
ਇੱਥੇ ਜ਼ਾਹਿਦ ਦੇ ਮਹਿਕਸ਼ ਬਰਾਬਰ ਤੇ ਨੇ, ਹੋਰ ਕੀ ਬੋਲੀਏ?
ਜਾਮ ਇਸ਼ਕੇ ਦਾ ਐਸਾ ਦਿਖਾਇਆ, ਸੱਜਣ ਹੈ ਹੈਰਾਨੀ ਬੜੀ
 
ਇਹ ਗੁਲਾਬੀ ਸਲੀਕੇ ਨਫ਼ਾਸਤ ਜਿਹੀ, ਰੋਗ ਨਾ ਲਾ ਜਾਵੇ
ਇਹਨਾਂ ਅੱਖੀਆਂ ਦੀ ਚੁੱਪ-ਚੁੱਪ ਹਿਫ਼ਾਸਤ ਜਿਹੀ, ਰੋਗ ਨਾ ਲਾ ਜਾਵੇ
ਕੁੱਛ ਨਾ ਕਹਿ ਕੇ ਬੜਾ ਕੁੱਛ ਸੁਣਾਇਆ, ਸੱਜਣ ਹੈ ਹੈਰਾਨੀ ਬੜੀ
 
ਖ਼ਵਾਹਿਸ਼ਾਂ ਨੂੰ ਹਸਰਤਾਂ ਨੂੰ ਪਰ ਲਾ ਗਿਓਂ, ਉੱਡਦੀਆਂ ਫ਼ਿਰਦੀਆਂ
ਆਹ ਮੁਹੱਬਤਾਂ ਦਾ ਕੈਸਾ ਅਸਰ ਲਾ ਗਿਓਂ, ਉੱਡਦੀਆਂ ਫ਼ਿਰਦੀਆਂ
ਆਹ ਤੂੰ "ਸਰਤਾਜ" ਨੁੰ ਕੀ ਪਿਲਾਇਆ, ਸੱਜਣ ਹੈ ਹੈਰਾਨੀ ਬੜੀ
 

 

Comments