✕
ਵੇ ਮੈਥੋਂ ਤੇਰਾ ਮਨ ਭਰਿਆ
ਮਨ ਭਰਿਆ ਬਦਲ ਗਿਆ ਸਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲੱਗਦਾ ਏ ਯਾਰਾ
ਗੱਲ ਗੱਲ 'ਤੇ ਸ਼ੱਕ ਕਰਦਾ ਏ
ਐਤਬਾਰ ਜ਼ਰਾ ਵੀ ਨਈ
ਹੁਣ ਤੇਰੀਆਂ ਅੱਖੀਆਂ ਚ
ਮੇਰੇ ਲਈ ਪਿਆਰ ਜ਼ਰਾ ਵੀ ਨਈ
ਮੇਰਾ ਤਾਂ ਕੋਈ ਹੈ ਹੀ ਨਹੀਂ ਤੇਰੇ ਬਿਨ
ਤੈਨੂੰ ਮਿਲ ਜਾਣਾ ਕਿਸੇ ਦਾ ਸਹਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲੱਗਦਾ ਏ ਯਾਰਾ
ਪਿਆਰ ਮੇਰੇ ਨੂੰ ਤੂੰ
ਵੇ ਮਜ਼ਾਕ ਸਮਝ ਕੇ ਬੈਠਾ
ਮੈਂ ਸਭ ਸਮਝਦੀ ਆਂ
ਤੂੰ ਜਵਾਕ ਸਮਝ ਕੇ ਬੈਠਾ
ਤੂੰ ਵਕਤ ਨਹੀਂ ਦਿੰਦਾ
ਮੈਨੂੰ ਅੱਜਕੱਲ੍ਹ ਦੋ ਪਲ ਦਾ
ਤੈਨੂੰ ਪਤਾ ਨਹੀਂ ਸ਼ਾਇਦ
ਇਸ਼ਕ਼ ਵਿੱਚ ਇੰਜ ਨਹੀਂ ਚਲਦਾ
ਮੈਨੂੰ ਤੂੰ ਜੁੱਤੀ ਥੱਲੇ ਰੱਖਦੇ
ਜਾਣੀ ਲੋਕਾਂ ਆਗੇ ਬਣ ਨ ਵਿੱਛੜਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲੱਗਦਾ ਏ ਯਾਰਾ
ਤੂੰ ਸਭ ਜਾਣਦਾ ਐ
ਮੈਂ ਛੱਡ ਨਹੀਂ ਸਕਦੀ ਤੈਨੂੰ
ਤਾਂਹੀ ਤਾਂ ਉੰਗਲਾਂ 'ਤੇ
ਰੋਜ਼ ਨਚਾਉਣੇ ਮੈਨੂੰ
ਅਗਲੇ ਜਨਮ ਵਿੱਚ ਅੱਲਾਹ
ਐਸਾ ਖੇਲ ਰਚਾ ਕੇ ਭੇਜੇ
ਮੈਨੂੰ ਤੂੰ ਬਣਾ ਕੇ ਭੇਜੇ
ਤੈਨੂੰ ਮੈਂ ਬਣਾ ਕੇ ਭੇਜੇ
ਵੇ ਫਿਰ ਤੈਨੂੰ ਪਤਾ ਲੱਗਣਾ
ਕਿਵੇਂ ਪੀਤਾ ਜਾਂਦਾ ਪਾਣੀ ਖਾਰਾ ਖਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲੱਗਦਾ ਏ ਯਾਰਾ
ਵੇ ਮੈਥੋਂ ਤੇਰਾ ਮਨ ਭਰਿਆ
Comments